ਭਾਈ ਅਮਰੀਕ ਸਿੰਘ ਸੜਕਾਂ ਤੇ ਮਜਮੇ ਲਗਾ ਕੇ ਮਸਲੇ ਦਾ ਹੱਲ ਨਾ ਲੱਭਣ

0
299
ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਤੇ ਸਰਬੱਤ ਖਾਲਸਾ ਦੌਰਾਨ ਤਖਤ ਸ੍ਰੀ ਕੇਸਗੜ ਸਾਹਿਬ ਦੇ ਥਾਪੇ ਗਏ ਮੁਤਵਾਜੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਤੇ ਪੰਥ ਪ੍ਰਚਾਰਕ ਗੁਰਦੁਆਰਾ ਪਰਮੇਸ਼ਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆ ਵਿਚਕਾਰ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਤਪ ਅਸਥਾਨ ਬਾਬਾ ਬਕਾਲਾ ਵਿਖੇ ਤਪ ਕਰਨ ਬਾਰੇ ਚੱਲਦੇ ਵਿਵਾਦ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ ਦੋਵਾਂ ਧਿਰਾਂ ਨੂੰ ਸੰਜਮ ਤੋ ਕੰਮ ਲੈਣ ਦੀ ਅਪੀਲ ਕਰਦਿਆ ਕਿਹਾ ਕਿ ਗੁਰਬਾਣੀ ਦੀ ਤੁੱਕ, ‘ਹੋਇ ਇਕੱਤਰ ਮਿਲਹੁ ਮੇਰੇ ਭਾਈ,. ਦੁਬਿਧਾ ਦੂਰ ਕਰੋ ਲਿਵ ਲਾਇ” ਦੇ ਕਥਨ ਅਨੁਸਾਰ ਮਸਲੇ ਦਾ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਇਤਿਹਾਸ ਹਰੇਕ ਕੌਮ ਦਾ ਸਰਮਾਇਆ ਹੁੰਦਾ ਹੈ ਤੇ ਇਤਿਹਾਸ ਨੂੰ ਕਦੇ ਵੀ ਵਿਗਾੜ ਪੇਸ਼ ਨਹੀ ਕੀਤਾ ਜਾ ਸਕਦਾ ਅਤੇ ਇਤਿਹਾਸ ਹੀ ਕੌਮਾਂ ਦੀ ਸਿਰਜਣਾ ਕਰਦਾ ਹੈ। ਉਹਨਾਂ ਕਿਹਾ ਕਿ ਬਾਬਾ ਰਣਜੀਤ ਸਿੰਘ ਢੱਡਰੀਆ ਵਾਲਿਆ ਵੱਲੋ ਜੇਕਰ ਕੁਝ ਗਲਤ ਕਹੇ ਜਾਣ ਬਾਰੇ ਵਿਵਾਦ ਹੈ ਤਾਂ ਉਸ ਦਾ ਹੱਲ ਮਿਲ ਬੈਠ ਕੇ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸੜਕਾਂ ਦੇ ਵਾਰਤਾਲਾਪ ਨਹੀ ਹੁੰਦੇ ਸਗੋ ਮਿਲ ਬੈਠ ਕੇ ਹੀ ਵਿਚਾਰ ਤੇ ਪਿਆਰ ਨਾਲ ਮਸਲੇ ਹੱਲ ਹੁੰਦੇ ਹਨ। ਉਹਨਾਂ ਕਿਹਾ ਕਿ ਭਾਈ ਅਮਰੀਕ ਸਿੰਘ ਜਿਹਨਾਂ ਨੂੰ ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਹੋਣ ਦਾ ਮਾਣ ਹਾਸਲ ਹੈ ਨੂੰ ਚਾਹੀਦਾ ਹੈ ਕਿ ਸੜਕਾਂ ਤੇ ਮਜਮੇ ਲਗਾ ਕੇ ਮਸਲੇ ਦਾ ਹੱਲ ਨਾ ਲੱਭਣ  ਅਤੇ  ਡਾਗਾਂ ਸੋਟਿਆ ਨਾਲ ਮਸਲੇ ਕਦੇ ਨਹੀ ਹੱਲ ਹੁੰਦੇ ਹਨ। ਉਹਨਾਂ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਬਾਬਾ ਰਣਜੀਤ ਸਿੰਘ ਢੱਡਰੀਆ ਵਾਲੇ ਦੇ ਡੇਰੇ ਬਾਹਰ ਡੇਰਾ ਲਗਾ ਤੇ ਬਾਹਰ ਨਿਕਲ ਕੇ ਗੱਲ ਕਰਨ ਲਈ ਬਜਿੱਦ ਹੋਣਾ ਦਰੁਸਤ ਨਹੀ ਕਿਹਾ ਜਾ ਸਕਦਾ ਸਗੋ ਵਿਦਵਾਨਾਂ ਦੀ ਹਾਜ਼ਰੀ ਵਿੱਚ ਦੋਵੇ ਧਿਰਾਂ ਆਪਣੇ ਆਪਣੇ ਵਿਚਾਰ ਰੱਖਣ ਜਿਹਨਾਂ ਦਾ ਨਿਤਾਰਾ ਵਿਦਵਾਨ ਕਰ ਦੇਣਗੇ। ਉਹਨਾਂ ਕਿਹਾ ਕਿ ਪਿੱਛੇ ਜੋ ਵੀ ਹੋ ਗਿਆ ਹੈ ਉਸ ਨੂੰ ਭੁੱਲ ਕੇ ਨਵੇ ਸਿਰੇ ਤੋ ਵਿਵਾਦ ਨੂੰ ਮਿਲ ਕੇ ਬੈਠ ਕੇ ਸਾਂਝੇ ਰੂਪ ਵਿੱਚ ਹੱਲ ਕੀਤਾ ਜਾਵੇ। ਉਹਨਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਅਪੀਲ ਕੀਤੀ ਕਿ ਉਹ ਦੋਵਾਂ ਧਿਰਾਂ ਦੇ ਨਜਦੀਕੀ ਹਨ ਤੇ ਦੋਵਾਂ ਦੇ ਵਿਚਾਲੇ ਇੱਕ ਕੜੀ ਦਾ ਕੰਮ ਕਰਕੇ ਇੱਕ ਅੱਛੇ ਸਾਥੀ ਤੇ ਵਿਚੋਲੇ ਦਾ ਰੋਲ ਨਿਭਾ ਕੇ ਬਿਨਾਂ ਕਿਸੇ ਦੇਰੀ ਦੇ ਕੁੜੱਤਣ ਨੂੰ ਖਤਮ ਕਰਨ ਕਿਉਕਿ ਕੌਮ ਤਾਂ ਪਹਿਲਾ ਪੰਥ ਵਿਰੋਧੀ ਸ਼ਕਤੀਆ ਦੀ ਘੁਸਪੈਠ ਕਾਰਨ ਰਸਾਤਲ ਵੱਲ ਜਾ ਰਹੀ ਹੈ।

ਭਾਈ ਅਮਰੀਕ ਸਿੰਘ ਸੜਕਾਂ ਤੇ ਮਜਮੇ ਲਗਾ ਕੇ ਮਸਲੇ ਦਾ ਹੱਲ ਨਾ ਲੱਭਣ ਅਤੇ ਡਾਗਾਂ ਸੋਟਿਆ ਨਾਲ ਮਸਲੇ ਕਦੇ ਨਹੀ ਹੱਲ ਹੁੰਦੇ ਹਨ
ਭਾਈ ਅਮਰੀਕ ਸਿੰਘ ਸੜਕਾਂ ਤੇ ਮਜਮੇ ਲਗਾ ਕੇ ਮਸਲੇ ਦਾ ਹੱਲ ਨਾ ਲੱਭਣ ਅਤੇ ਡਾਗਾਂ ਸੋਟਿਆ ਨਾਲ ਮਸਲੇ ਕਦੇ ਨਹੀ ਹੱਲ ਹੁੰਦੇ ਹਨ

LEAVE A REPLY