ਲੋਕਸਭਾ ਦੇ ਬਾਹਰ ਵੰਡੇ ਗਏ ਫੁਟਬਾਲ ਫੁਟਬਾਲ ਖੇਡ ਨੂੰ ਪ੍ਰਫੁਲਤ ਕਰਨ ਦੀ ਜਿੰਮੇਵਾਰੀ ਕੇਂਦਰ ਨੇ ਲਾਈ ਐਮ.ਪੀਜ਼ ਦੇ ਜਿੰਮੇ

0
181

ਮਿਨੀਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਗੌਰਮਿੰਟ ਆਫ ਇੰਡੀਆ ਵੱਲੋਂ ਫੁਟਬਾਲ ਖੇਡ ਨੂੰ ਹਰੇਕ ਪਿੰਡ ਦੇ ਨੌਜਵਾਨ ਤਕ ਪਹੁੰਚਾਉਣ ਦੇ ਮਿਸ਼ਨ ਨਾਲ ਅੱਜ ਮਿਸ਼ਨ ਗਿਆਰਾਂ ਮਿਲੀਅਨ : ਟਾਕਿੰਗ ਫੁਟਬਾਲ ਐਕਰੋਸ ਇੰਡੀਆ ਸ਼ੁਰੂ ਕੀਤਾ ਗਿਆ। ਇਸਦੀ ਜਿੰਮੇਵਾਰੀ ਭਾਰਤ ਸਰਕਾਰ ਵੱਲੋਂ ਸੰਸਦ ਮੈਂਬਰਾਂ ਦੀ ਲਗਾਈ ਗਈ ਹੈ ਜਿਸ ਸਮੇਂ ਅੱਜ ਇਸ ਦੀ ਸ਼ੁਰੂਆਤ ਕੀਤੀ ਗਈ ਉਸ ਸਮੇਂ ਖੇਡ ਅਤੇ ਯੂਥ ਮੰਤਰਾਲੇ ਦੇ ਮੰਤਰੀ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ। ਪੰਜਾਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਖੇਡ ਮੰਤਰਾਲੇ ਵੱਲੋਂ ਨਾਲ ਜੋੜ ਕੇ ਫੁਟਬਾਲ ਖੇਡ ਨੂੰ ਪ੍ਰਫੁਲਤ ਕਰਨ ਲਈ ਅੱਗੇ ਲਿਆਂਦਾ। ਕੇਂਦਰੀ ਮੰਤਰਾਲੇ ਵੱਲੋਂ ਉਨ•ਾ ਨੂੰ ਨਾਲ ਜੋੜਨ ‘ਤੇ ਇਸ ਮੌਕੇ ਲੋਕ ਸਭਾ ਦੇ ਬਾਹਰ ਫੁਟਬਾਲ ਵੀ ਵੰਡੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਚੰਗੇ ਕੰਮ ਲਈ ਹਰੇਕ ਦੇਸ਼ਵਾਸੀ ਨੂੰ ਅੱਗੇ ਹੋ ਕੇ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਦੇਸ਼ ਦਾ ਨੌਜਵਾਨ ਇਸ ਸਮੇਂ ਦਿਸ਼ਾਹੀਨ ਹੈ ਜ਼ਰੂਰੀ ਹੈ ਕਿ ਉਨ•ਾਂ ਨੂੰ ਪੜ•ਾਈ ਦੇ ਨਾਲ ਨਾਲ ਖੇਡ ਸਭਿਆਚਾਰ ਵੱਲ ਵੀ ਵਧਾਇਆ ਜਾਵੇ। ਉਨ•ਾਂ ਕਿਹਾ ਕਿ ਇਸ ਮਿਸ਼ਨ ਤਹਿਤ ਹਰੇਕ ਘਰ ਵਿੱਚ ਫੁਟਬਾਲ ਪਹੁੰਚਾਇਆ ਜਾਣਾ ਹੈ ਅਤੇ ਪਿੰਡ, ਬਲਾਕ, ਜ਼ਿਲ•ਾ ਪੱਧਰ ਦੇ ਖੇਡ ਕਲੱਬ ਬਣਾ ਕੇ ਫੁਟਬਾਲ ਦੀ ਗੇਮ ਨੂੰ ਪ੍ਰਫੁਲਤ ਕੀਤਾ ਜਾਣਾ ਹੈ। ਉਨ•ਾਂ ਕਿਹਾ ਕਿ ਇਹ ਸਾਰਾ ਖਰਚਾ ਐਮ.ਪੀ. ਲੈਡ ਫੰਡ ਵੱਲੋਂ ਹੋਣ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਨੌਜਵਾਨਾਂ ਵਿੱਚ ਦਿਨੋਂ ਦਿਨ ਖੇਡਾਂ ਪ੍ਰਤੀ ਮੋਹ ਭੰਗ ਹੋ ਰਿਹਾ ਹੈ ਪਰ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ। ਉਨ•ਾਂ ਕਿਹਾ ਕਿ ਜੇ ਅਸੀਂ ਵਿਕਸਿਤ ਭਾਰਤ ਚਾਹੁੰਦੇ ਹਾਂ ਤਾਂ ਸਿਹਤਮੰਦ ਸਮਾਜ ਦੀ ਸਿਰਜਣਾ ਕਰਨੀ ਪਵੇਗੀ ਤੇ ਇਸ ਲਈ ਜ਼ਰੂਰੀ ਹੈ ਕਿ ਦੇਸ਼ ਦਾ ਹਰੇਕ ਨਾਗਰਿਕ ਸਿਹਤਮੰਦ ਹੋਵੇ। ਉਨ•ਾਂ ਕਿਹਾ ਕਿ ਜੇ ਸਾਡੇ ਦੇਸ਼ ਦੇ ਨਾਗਰਿਕ ਸਿਹਤਮੰਦ ਨਹੀਂ ਹੋਣਗੇ ਤਾਂ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਵੱਡੀ ਰੁਕਾਵਟ ਬਣੇਗੀ।

ਫੁਟਬਾਲ ਖੇਡ ਨੂੰ ਪ੍ਰਫੁਲਤ ਕਰਨ ਦੀ ਜਿੰਮੇਵਾਰੀ ਕੇਂਦਰ ਨੇ ਲਾਈ ਐਮ.ਪੀਜ਼ ਦੇ ਜਿੰਮੇ
ਫੁਟਬਾਲ ਖੇਡ ਨੂੰ ਪ੍ਰਫੁਲਤ ਕਰਨ ਦੀ ਜਿੰਮੇਵਾਰੀ ਕੇਂਦਰ ਨੇ ਲਾਈ ਐਮ.ਪੀਜ਼ ਦੇ ਜਿੰਮੇ

LEAVE A REPLY