ਆਪਸ ਮੈ ਸਭ ਸਕੇ ਬਿਰਾਦਰ ਇਕ ਦੂਜੇ ਕੋ ਦੇਵਤ ਆਦਰ ਹੈ ਇਨ ਮੈ ਇਤਫ਼ਾਕ ਮਹਾਨ ਸਿੱਖ ਸਿੱਖ ਪਰ ਵਾਰਤ ਜਾਨ

0
200

ਪੰਥ ਦੇ ਹਾਲਤ ਦੇਖ ਕੇ ਦਿਲ ਖੂਨ ਦੇ ਹੰਝੂ ਰੋ ਰਿਹਾ ਹੈ।ਪੁਰਾਣੇ ਸਮੇਂ ਵਿੱਚ ਇੱਕ ਲਾਲਾ ਜੀ ਸੀ। ਉਹ ਕੁੱਲੇ ਵਾਲੀ ਪੱਗ ਬਣਦੇ ਹੁੰਦੇ ਸਨ। ਇਕ ਦਿਨ ਉਹ ਪੱਗ ਬੰਨ੍ਹੀ ਸਾਫ ਸੁਥਰੇ ਕੱਪੜੇ ਪਾ ਕੇ ਘਰ ਤੋਂ ਬਾਹਰ ਨਿਕਲੇ।ਲਾਲਾ ਜੀ ਪੂਰੀ ਟੋਹਰ ਨਾਲ ਤੁਰੇ ਜਾ ਰਹੇ ਸਨ। ਰਾਹਗੀਰਾਂ ਦੀ ਦੁਆ ਸਲਾਮ ਕਾਬੁਲ ਰਹੇ ਸਨ। ਅਚਾਨਕ ਇਕ ਛਾਬੜੀ ਵਾਲੇ ਦਾ ਹੱਥ ਲਾਲਾ ਜੀ ਦੀ ਪੱਗ ਨਾਲ ਖਹਿ ਗਿਆ। ਮਾਇਆ ਵਾਲੀ ਕੁਲੇ ਵਾਲੀ ਪੱਗ ਉਸ ਹੱਥ ਕਾਰਨ ਡਿਗ ਪਈ। ਲਾਲਾ ਜੀ ਨੇ ਪੱਗ ਚੁਕੀ ਝਾੜ ਕੇ ਸਿਰ ਤੇ ਰੱਖ ਲਈ। ਛਾਬੜੀ ਵਾਲਾ ਘਬਰਾ ਗਿਆ ਉਸ ਨੇ ਹੱਥ ਜੋੜੇ ਤੇ ਲਾਲਾ ਜੀ ਕੋਲੋਂ ਆਪਣੀ ਭੁੱਲ ਦੀ ਮਾਫੀ ਮੰਗੀ। ਲਾਲਾ ਜੀ ਨੇ ਉਸ ਵਲ ਹਸ ਕੇ ਦੇਖਿਆ ਤੇ ਕਿਹਾ ਭਰਾਵਾ ਤੇਰਾ ਕੋਈ ਦੋਸ਼ ਨਹੀਂ ਤੂੰ ਆਪਣੇ ਧਿਆਨ ਚ ਜਾ ਰਿਹਾ ਸੀ ਤੇ ਮੈ ਆਪਣੇ ਖ਼ਿਆਲ ਚ। ਕੋਈ ਨਾ ਰਬ ਤੇਰਾ ਭਲਾ ਕਰੇ। ਲਾਲਾ ਜੀ ਆਪਣੇ ਰਾਹ ਤੁਰ ਪਏ। ਹਾਲੇ ਕੁਝ ਕਦਮ ਤੁਰੇ ਸਨ ਕਿ ਲਾਲਾ ਜੀ ਦਾ ਪੁੱਤਰ ਆਇਆ। ਗੁਸੇ ਚ ਪੂਰਾ ਲਾਲ ਪੀਲਾ ਹੋਏ ਲਾਲਾ ਜੀ ਦੇ ਪੁੱਤਰ ਨੇ ਛਾਬੜੀ ਵਾਲੇ ਦੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਗਾਲਾਂ ਕੱਢ ਕੇ ਆਪਣਾ ਸਾਰਾ ਗੁੱਸਾ ਛਾਬੜੀ ਵਾਲੇ ਤੇ ਕੱਢਣਾ ਜਾਰੀ ਰੱਖਿਆ। ਲਾਲਾ ਜੀ ਦੇ ਮੁੰਡੇ ਨੇ ਬੁਲੰਦ ਅਵਾਜ਼ ਚ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ, ਤੂੰ ਮੇਰੇ ਪਿਓ ਦੀ ਪੱਗ ਲਾਹ ਦਿੱਤੀ। ਮੈ ਤੇਰੀ ਜਾਨ ਕੱਢ ਦੇਣੀ ਹੈ। ਲੋਕਾਂ ਦੀ ਭੀੜ ਇਕੱਠੀ ਹੋ ਗਈ। ਆਵਾਜ਼ ਸੁਣ ਕੇ ਲਾਲਾ ਜੀ ਵੀ ਵਾਪਿਸ ਆ ਗਏ ਤੇ ਉਨ੍ਹਾਂ ਆਪਣੇ ਮੁੰਡੇ ਦੇ ਭਰੀ ਭੀੜ ਚ ਥੱਪੜ ਮਾਰੇ। ਲਾਲਾ ਜੀ ਦੇ ਮੁੰਡੇ ਨੇ ਕਿਹਾ ਕਿ ਇਸ ਨੇ ਤੁਹਾਡੀ ਪਗ ਲਾਈ ਹੈ। ਲਾਲਾ ਜੀ ਨੇ ਗੁੱਸੇ ਚ ਲਾਲ ਹੋਏ ਮੁੰਡੇ ਨੂੰ ਕਿਹਾ ਕਿ ਮੇਰੀ ਅਸਲ ਚ ਪਗ ਹੁਣ ਲਥੀ ਹੈ। ਜਦ ਇਸ ਦੀ ਗ਼ਲਤੀ ਨਾਲ ਮੇਰੀ ਪੱਗ ਡਿਗੀ ਸੀ ਤਾ ਕਿਸੇ ਨੇ ਦੇਖੀ ਕਿਸੇ ਨੇ ਨਹੀਂ ਦੇਖੀ। ਮੈ ਝਾੜ ਕੇ ਸਿਰ ਤੇ ਰੱਖ ਲਈ। ਇਸ ਨੇ ਮਾਫੀ ਮੰਗੀ ਮੈ ਇਸ ਨੂੰ ਮਾਫ ਕਰ ਦਿੱਤਾ , ਪਰ ਆਹ ਭੀੜ ਵਿਚ ਇਸ ਨਾਲ ਕੁਟ ਮਾਰ ਕਰਕੇ ਜਿਸ ਨੂੰ ਨਹੀਂ ਸੀ ਪਤਾ ਉਸ ਨੂੰ ਵੀ ਦਸ ਦਿੱਤਾ ਕਿ ਇਸ ਛਾਬੜੀ ਵਾਲੇ ਨੇ ਮੇਰੀ ਪਗ ਲਾਈ ਹੈ।
ਗੱਲ ਤਾਂ ਇਹ ਹੈ ਕਿ ਇਤਿਹਾਸ ਦੀ ਅਧੂਰੀ ਜਾਣਕਾਰੀ ਨੇ ਸਾਡੀ ਇਹ ਹਾਲਤ ਕਰ ਦਿੱਤੀ ਹੈ। ਆਪਣੇ ਆਪ ਨੂੰ ਸਰ੍ਬਸ਼੍ਰੇਸ਼ਟ ਦੱਸਣ ਦੀ ਲਾਲਸਾ ਨੇ ਭਰਾ ਮਾਰੂ ਜੰਗ ਦਾ ਮੁੱਢ ਬਨ ਦਿਤਾ।ਲੋੜ ਤਾ ਇਤਿਹਾਸ ਨੂੰ ਘੋਖ ਕੇ ਪੜਨ ਦੀ ਹੈ।
ਇਤਿਹਾਸ, ਤਰਕ ਤੇ ਅਕੀਦਾ ਅਲੱਗ ਅਲੱਗ ਵਿਸ਼ੇ ਹਨ। ਅਸੀਂ ਕਿਨੇ ਸਮਝਦਾਰ ਹੋ ਗਏ ਹਾਂ ਕਿ ਗੁਰੂ ਤੇ ਵੀ ਤਰਕ ਕਰ ਰਹੇ ਹਾਂ।
ਜਿਸ ਗੁਰੂ ਕੋਲ ਰੋਜ਼ ਅਰਦਾਸ ਕਰਦੇ ਹਾਂ ਕਿ ਹੇ ਸਚੇ ਪਾਤਸ਼ਾਹ ਸਾਡੇ ਲੋਕ ਤੇ ਪਰਲੋਕ ਵਿਚ ਪੜ੍ਹਦੇ ਕਜ। ਅਜ ਉਸੇ ਗੁਰੂ ਦੇ ਜੀਵਨ ਤੇ ਤਰਕ। ਸ਼ਰਮ ਵਾਲੀ ਗੱਲ ਹੈ।
ਸਾਡੇ ਕੁਝ ਫੇਸਬੁੱਕ ਵਿਦਵਾਨ ਇਸ ਮਾਮਲੇ ਤੇ ਟਕਰਾ ਨੂੰ ਸੰਪਰਦਾਇਕ ਸੋਚ ਤੇ ਮਿਸ਼ਨਰੀ ਸੋਚ ਦਾ ਮਾਮਲਾ ਦਸ ਕੇ ਆਪਣੀ ਫੋਕੀ ਵਿਦਵਤਾ ਦਾ ਸਬੂਤ ਦੇ ਰਹੇ ਹਨ।
ਸਾਡੇ ਗਿਆਨ ਦਾ ਪੱਧਰ ਇਨਾ ਨੀਵਾਂ ਹੋ ਗਿਆ ਹੈ ਕਿ ਅਸੀਂ ਆਪਣੀਆਂ ਪ੍ਰੰਪਰਾਵਾਂ, ਅਕੀਦਾ, ਸਭ ਕੁਝ ਦਾਅ ਤੇ ਲਾ ਦਿੱਤਾ।
ਦੁਸ਼ਮਣ ਆਹੀ ਸਾਡੇ ਕੋਲੋਂ ਆਸ ਕਰਦਾ ਹੈ। ਸਿੱਖ ਕੌਮ ਅਗੇ ਪਹਿਲੇ ਹੀ ਮਸਲੇ ਬਿਨਾ ਕਿਸੇ ਵਜ੍ਹਾ ਪੈਦਾ ਕੀਤੇ ਹੋਏ ਨੇ। ਮੂਲ ਮੰਤਰ, ਸਾਡੇ ਦਿਨ ਤਿਉਹਾਰ, ਦਸਮ ਗਰੰਥ, ਨਿਤਨੇਮ , ਪੰਜ ਪਿਆਰੇ, ਅਕਾਲ ਤਖਤ ਸਾਹਿਬ, ਰਹਿਤ ਮਰਿਯਾਦਾ, ਜਥੇਦਾਰ, ਹੁਕਮਨਾਮਾ, ਪਤਾ ਨਹੀਂ ਹੋਰ ਕੀ ਕੀ। ਹੁਣ ਇਕ ਨਵਾਂ ਮਸਲਾ ਕਿ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬਕਾਲਾ ਸਾਹਿਬ ਵਿਖੇ ਤਪ ਕੀਤਾ ਕਿ ਨਹੀਂ।
ਇਹ ਮਸਲੇ ਸਾਡਾ ਵਿਸ਼ਵਾਸ ਕਿੱਧਰ ਲੈ ਜਾ ਰਹੇ ਹਨ। ਜੇ ਕੌਮ ਡੇਰਾਵਾਦ ਦੀ ਸਮੱਸਿਆ ਨਾਲ ਜੂਝ ਰਹੀ ਹੈ ਤਾਂ ਇਕ ਕਾਰਨ ਤਰਕ ਵੀਤਰਕ, ਸਾਡੇ ਵਿਸ਼ਵਾਸ ਤੇ ਹਮਲੇ, ਹਰ ਗੱਲ ਤੇ ਕਿੰਤੂ ਉਪਰ ਬਲਦੀ ਤੇ ਤੇਲ ਪਾਉਣ ਦਾ ਕੰਮ ਸਾਡੇ ਚੁੰਚ ਗਿਆਨੀ ਤੇ ਮੋਬਾਈਲ, ਕੰਪਿਊਟਰ ਜਾਂ ਲੈਪਟਾਪ ਵਿਦਵਾਨ ਇੰਟਰਨੇਟ ਗਿਆਨ ਨਾਲ ਕਰਦੇ ਹਨ। ਕਦੀ ਕਿਸੇ ਹੋਰ ਕੌਮ ਦੇ ਧਾਰਮਿਕ ਅਕੀਦੇ ਤੇ ਤਰਕ ਸੁਣਿਆ। ਕਦੀ ਹਿੰਦੂ , ਮੁਸਲਿਮ, ਇਸਾਈ ਜਾਂ ਕਿਸੇ ਹੋਰ ਧਰਮ ਨੇ ਕਦੀ ਆਪਣੇ ਇਤਿਹਾਸ ਤੇ ਕਿੰਤੂ ਕੀਤਾ। ਜਵਾਬ ਹੈ ਨਹੀਂ। ਫਿਰ ਇਹ ਬਿਮਾਰੀ ਸਿੱਖਾਂ ਚ ਹੀ ਕਿਉ। ਸਿਰਫ ਇਸ ਲਈ ਕਿ ਦੁਸ਼ਮਣ ਜਾਣਦਾ ਹੈ ਕਿ ਇਹ ਲੜਣ ਲਈ ਸਦਾ ਤਿਆਰ ਰਹਿੰਦੇ ਹਨ। ਰਬ ਦਾ ਵਾਸਤਾ ਕੌਮ ਨੂੰ ਹੋਰ ਰਸਾਤਲ ਚ ਨਾ ਲੈ ਜਾਓ। ਪਤਰਕਾਰ ਚਰਨਜੀਤ ਸਿੰਘ 9780571231

LEAVE A REPLY