ਭਾਈ ਧਰਮ ਸਿੰਘ ਖਾਲਸਾ ਟ੍ਰਸਟ ਨੇ ਆਰਥਿਕ ਪਖੋ ਕਮਜੋਰ ਲੜਕੀਆਂ ਤੇ ਬੇਸਹਾਰਾ ਲੜਕੀਆਂ ਨੂੰ ਵੀ ਕਲਾਵੇ ਵਿਚ ਲਿਆ।

0
1517
 20 ਵੀ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੁਆਰਾ ਵਿਢੇ ਸ਼ਘਰਸ਼ ਵਿਚ ਸ਼ਹਾਦਤਾਂ ਦੇ ਜਾਮ ਪੀਣ ਵਾਲੇ ਸਿੰਘਾਂ ਦੇ ਪਰਵਾਰਾਂ ਦੀਆਂ ਲੜਕੀਆਂ ਦੀ ਸਾਂਭ ਸੰਭਾਲ ਲਈ ਬਣੇ ਭਾਈ ਧਰਮ ਸਿੰਘ ਖਾਲਸਾ ਟ੍ਰਸਟ ਨੇ ਆਪਣੇ ਸਮਾਜ ਪ੍ਰਤੀ ਫਰਜ਼ਾ ਵਿਚ ਵਾਧਾ ਕਰਦਿਆਂ ਹੁਣ ਆਰਥਿਕ ਪਖੋ ਕਮਜੋਰ ਲੜਕੀਆਂ ਤੇ ਬੇਸਹਾਰਾ ਲੜਕੀਆਂ ਨੂੰ ਵੀ ਕਲਾਵੇ ਵਿਚ ਲੈਣ ਲਈ ਪਹਿਲ ਕਦਮੀ ਕੀਤੀ ਹੈ। ਇਸ ਕੜੀ ਦੇ ਤਹਿਤ ਅੱਜ ਭਾਈ ਧਰਮ ਸਿੰਘ ਖਾਲਸਾ ਟ੍ਰਸਟ ਵਿਖੇ 48 ਦੇ ਕਰੀਬ ਲੜਕੀਆਂ ਦਾ ਟੈਸਟ ਲਿਆ ਗਿਆ। ਇਸ ਟੈਸਟ ਨੂੰ ਪਾਸ ਕਰਨ ਵਾਲੀਆਂ ਲੜਕੀਆਂ ਦੀ ਅਗਲੇਰੀ ਪੜਾਈ ਅਤੇ ਹੋਰ ਖਰਚੇ ਭਾਈ ਧਰਮ ਸਿੰਘ ਖਾਲਸਾ ਟ੍ਰਸਟ ਸਹਿਣ ਕਰੇਗਾ। ਅੱਜ ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਭਾਈ ਧਰਮ ਸਿੰਘ ਖਾਲਸਾ ਟ੍ਰਸਟ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ ਨੇ ਦਸਿਆ ਕਿ ਸ਼ਹੀਦ ਪਰਵਾਰਾਂ ਦੀਆਂ ਲੜਕੀਆਂ ਨੂੰ ਪੜਾ ਲਿਖਾ ਕੇ ਪੈਰਾ ਸਿਰ ਕਰ ਲੈਣ ਤੋ ਬਾਅਦ ਅਸੀ ਫੈਸਲਾ ਕੀਤਾ ਕਿ ਹੁਣ ਸਮਾਜ ਪ੍ਰਤੀ ਆਪਣੇ ਫਰਜਾਂ ਦੀ ਪੂਰਤੀ ਕਰਨ ਲਈ ਅਸੀ ਆਰਥਿਕ ਪਖੋ ਕਮਜੋਰ ਪਰਵਾਰਾਂ ਦੀਆਂ ਲੜਕੀਆਂ ਨੂੰ ਪੜਾ ਕੇ ਉਨ•ਾਂ ਨੂੰ ਪੈਰਾ ਤੇ ਖੜਾ ਕਰਨ ਲਈ ਪਹਿਲ ਕਰੀਏ। ਉਨ•ਾਂ ਦਸਿਆ ਕਿ ਇਸ ਕੜੀ ਦੇ ਤਹਿਤ ਅਸੀ ਆਰਥਿਕ ਪਖੋ ਕਮਜੋਰ ਤੇ ਪੜਾਈ ਕਰਨ ਲਈ ਸ਼ੋਕ ਰਖਣ ਵਾਲੀਆਂ ਲੜਕੀਆਂ ਦੀ ਚੋਣ ਕਰਨ ਦਾ ਮਨ ਬਣਾਇਆ। ਇਸ ਟੈਸਟ ਵਿਚ 9 ਕਲਾਸ ਤਕ ਦੀਆਂ ਲੜਕੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ•ਾਂ ਦਸਿਆ ਕਿ ਛੋਟੀ ਉਮਰ ਦੀਆਂ ਲੜਕੀਆਂ ਨੂੰ ਸਿੱਖੀ ਵਿਚ ਪ੍ਰਪਕ ਕਰਨਾ ਸੋਖਾ ਹੁੰਦਾ ਹੈ ਤੇ ਉਹ ਸਹਿਜੇ ਹੀ ਧਾਰਮਿਕ ਮਾਹੋਲ ਵਿਚ ਢਲ ਜਾਂਦੀਆਂ ਹਨ। ਬੀਬੀ ਸੰਦੀਪ ਕੌਰ ਨੇ ਦਸਿਆ ਕਿ ਭਾਈ ਧਰਮ ਸਿੰਘ ਖਾਲਸਾ ਟ੍ਰਸਟ  ਵਲੋ ਸ਼ਹੀਦ ਪਰਵਾਰਾਂ ਅਣਗਿਣਤ ਲੜਕੀਆਂ ਨੂੰ ਪੜਾ ਕੇ ਸਮੇ ਦਾ ਹਾਣੀ ਬਣਾਇਆ ਹੈ। ਇਨ•ਾਂ ਲੜਕੀਆਂ ਵਿਚੋ ਇਕ ਲੜਕੀ ਡਾਕਟਰ 10 ਦੇ ਕਰੀਬ ਵਕਾਲਤ ਤੋ ਇਲਾਵਾ ਐਮ ਬੀ ਏ, ਬੀ ਸੀ ਏ, ਐਮ ਸੀ ਏ, ਬੀ ਸੀ ਏ ਆਦਿ ਉਚੇਰੀ ਸਿਖਿਆ ਦਿਵਾਉਂਣ ਦਾ ਪ੍ਰਬੰਧ ਕੀਤਾ ਗਿਆ ਹੈ।  ਬੀਬੀ ਸੰਦੀਪ ਕੌਰ ਨੇ ਦਸਿਆ ਕਿ ਲੜਕੀਆਂ ਜਿਥੋ ਤਕ ਚਾਹੁਣ ਪੜ ਸਕਦੀਆਂ ਹਨ। ਅੱਜ ਭਾਈ ਧਰਮ ਸਿੰਘ ਖਾਲਸਾ ਟ੍ਰਸਟ ਵਿਚ 150 ਦੇ ਕਰੀਬ ਲੜਕੀਆਂ ਰਹਿ ਰਹੀਆਂ ਹਨ ਤੇ ਉਨ•ਾਂ ਦੇ ਨਾਲ ਹੀ 25 ਸ਼ਹੀਦ ਪਰਵਾਰ ਅਤੇ ਆਰਥਿਕ ਪਖੋ ਕਮਜੋਰ ਬੀਬੀਆਂ ਰਹਿ ਰਹੀਆਂ ਹਨ। ਬੀਬੀ ਸੰਦੀਪ ਕੌਰ ਨੇ ਦਸਿਆ ਕਿ 15 ਲੜਕੀਆਂ ਹੋਸਟਲ ਵਿਚ ਰਹਿ ਕੇ ਪੜਾਈ ਕਰ ਰਹੀਆਂ ਹਨ ਜਿੰਨਾਂ ਦਾ ਸਾਰਾ ਖਰਚ ਟ੍ਰਸਟ ਚੁੱਕ ਰਿਹਾ ਹੈ। ਉਨ•ਾਂ ਦਸਿਆ ਕਿ ਨਵੀਆਂ ਲੜਕੀਆਂ ਆ ਜਾਣ ਨਾਲ ਸਾਡੀ ਜਿੰਮੇਵਾਰੀ ਵਧ ਗਈ ਹੈ ਤੇ ਅਸੀ ਸੰਗਤਾਂ ਦੇ ਸਹਿਯੋਗ ਨਾਲ ਇਹ ਜਿੰਮੇਵਾਰੀ ਪੂਰੀ ਕਰਨ ਲਈ ਯਤਨਸ਼ੀਲ ਹਾਂ।
ਭਾਈ ਧਰਮ ਸਿੰਘ ਖਾਲਸਾ ਟ੍ਰਸਟ ਨੇ ਆਰਥਿਕ ਪਖੋ ਕਮਜੋਰ ਲੜਕੀਆਂ ਤੇ ਬੇਸਹਾਰਾ ਲੜਕੀਆਂ ਨੂੰ ਵੀ ਕਲਾਵੇ ਵਿਚ ਲਿਆ।
ਭਾਈ ਧਰਮ ਸਿੰਘ ਖਾਲਸਾ ਟ੍ਰਸਟ ਨੇ ਆਰਥਿਕ ਪਖੋ ਕਮਜੋਰ ਲੜਕੀਆਂ ਤੇ ਬੇਸਹਾਰਾ ਲੜਕੀਆਂ ਨੂੰ ਵੀ ਕਲਾਵੇ ਵਿਚ ਲਿਆ।

LEAVE A REPLY