ਯੋਗੀ ਸਰਕਾਰ ਉਤਰ ਪ੍ਰਦੇਸ਼ ਤੋ ਉਤਮ ਪ੍ਰਦੇਸ਼ ਬਨਾਉਂਣ ਲਈ ਵਚਨਬੱਧ- ਨੰਦਗੋਪਾਲ ਗੁਪਤਾ

0
262
ਉਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸ੍ਰੀ ਨੰਦਗੋਪਾਲ ਗੁਪਤਾ ਨੇ ਰੁਹਾਨੀਅਤ  ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਕਾਮਣਾ ਕੀਤਾ। ਯੋਗੀ ਅਦਿਤਯ ਨਾਥ ਦੀ ਕੈਬਨਿਟ ਵਿਚ ਅਸ਼ਟਾਮ, ਕੋਰਟ ਫੀਸ, ਰਜਿਸਟਰੀ ਅਤੇ ਨਾਗਰਿਕ ਉਡਿਆਨ ਮੰਤਰੀ ਨੰਦ ਗੋਪਾਲ ਗੁਪਤਾ ਨੇ ਦਸਿਆ ਕਿ ਉਹ ਮੰਤਰੀ ਬਨਣ ਤੋ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੇ ਰਹਿੰਦੇ ਹਨ। ਉਨ•ਾਂ ਕਿਹਾ ਕਿ ਜਦ ਵੀ ਮੌਕਾ ਮਿਲਦਾ ਹੈ ਉਹ ਸਿੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਾਂਦੇ ਰਹਿੰਦੇ ਹਨ। ਉਹ ਗੁਰਦਵਾਰਾ ਬੰਗਲਾ ਸਾਹਿਬ , ਪਾਉਂਟਾ ਸਾਹਿਬ ਦੇ ਵੀ ਦਰਸ਼ਨ ਕਰਨ ਲਈ ਅਕਸਰ ਜਾਂਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਅਵਤਾਰ ਪੁਰਬ ਨੂੰ ਸਮਰਪਿਤ ਹੁੰਦੇ ਹੋਏ ਉਨ•ਾਂ ਦੀ ਧਰਮ ਪਤਨੀ ਅਤੇ ਇਲਹਾਬਾਦ ਦੀ ਮੇਅਰ ਬੀਬੀ ਅਭਿਲਾਸ਼ਾ ਗੁਪਤਾ ਨੇ ਇਕ ਵਡਾ ਬਾਗ ਗੁਰੂ ਨਾਨਕ ਪਾਰਕ ਦਾ ਵੀ ਨਿਰਮਾਣ ਕਰਵਾਇਆ ਹੈ। ਉਤਰ ਪ੍ਰਦੇਸ਼ ਬਾਰੇ ਬੋਲਦਿਆਂ  ਨੰਦ ਗੋਪਾਲ ਗੁਪਤਾ ਨੇ ਕਿਹਾ ਕਿ ਯੋਗੀ ਸਰਕਾਰ ਇਸ ਪ੍ਰਦੇਸ਼ ਨੂੰ ਉਤਰ ਪ੍ਰਦੇਸ਼ ਤੋ ਉਤਮ ਪ੍ਰਦੇਸ਼ ਬਨਾਉਂਣ ਲਈ ਵਚਨਬੱਧ ਹੈ। ਪਿਛਲੀ ਅਖਿਲੇਸ਼ ਸਰਕਾਰ ਦੇ ਕਾਰਜਕਾਲ ਦੋਰਾਣ ਸੂਬਾ ਹਰ ਪਖੋ ਪਛੜ ਗਿਆ ਸੀ ਤੇ ਅਮਨ ਕਾਨੂੰਨ ਦੀ ਹਾਲਤ ਬੇਹਦ ਮਾੜੀ ਰਹੀ। ਉਨ•ਾਂ ਕਿਹਾ ਕਿ ਸਾਡੇ ਵਿਰੋਧੀਆਂ ਕੋਲ ਸਾਡੇ ਖਿਲਾਫ ਕੋਈ ਵੀ ਮੁੱਦਾ ਨਾ ਹੋਣ ਕਰਕੇ ਉਹ ਫਜੂਲ ਦੀਆਂ ਕਹਾਣੀਆਂ ਸੁਣਾ ਰਹੇ ਹਨ। ਉਨ•ਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਦੀ ਜੋੜੀ ਰਾਜ ਦੀ ਤਸਵੀਰ ਬਦਲ ਕੇ ਰਖ ਦੇਵੇਗੀ। ਨੰਦ ਗੋਪਾਲ ਗੁਪਤਾ ਨੇ ਕਿਹਾ ਕਿ ਯੋਗੀ ਅਦਿਤਯ ਨਾਥ ਰਾਜ ਦੇ ਪਹਿਲੇ ਅਜਿਹੇ ਮੁਖ ਮੰਤਰੀ ਹਨ ਜੋ ਰਾਜ ਦੇ ਹਰ ਦਫਤਰ ਤੇ ਹਰ ਵਿਭਾਗ ਵਿਚ ਜਾ ਕੇ ਖੁਦ ਨਜ਼ਰਸਾਨੀ ਕਰ ਰਹੇ ਹਨ। ਇਸ ਤੋ ਪਹਿਲਾਂ ਸ੍ਰੀ ਨੰਦ ਗੋਪਾਲ ਗੁਪਤਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਸ੍ਰੀ ਦਰਬਾਰ ਸਾਹਿਬ ਸੂਚਨਾਂ ਕੇਂਦਰ ਵਿਖੇ ਸੂਚਨਾ ਅਧਿਕਾਰੀ ਸ੍ਰ ਹਰਪ੍ਰੀਤ ਸਿੰਘ ਅਤੇਸਹਿ ਸੂਚਨਾ ਅਧਿਕਾਰੀ ਸ੍ਰ ਅੰਮ੍ਰਿਤਪਾਲ ਸਿੰਘ ਨੇ ਸ੍ਰੀ ਗੁਪਤਾ ਨੂੰ ਿਸਰੋਪਾਓ ਅਤੇ ਪੁਸਤਕਾਂ ਦਾ ਸੈਟ ਦੇ ਕੇ ਸਨਮਾਮਿਤ ਕੀਤਾ।
ਯੋਗੀ ਸਰਕਾਰ ਇਸ ਪ੍ਰਦੇਸ਼ ਨੂੰ ਉਤਰ ਪ੍ਰਦੇਸ਼ ਤੋ ਉਤਮ ਪ੍ਰਦੇਸ਼ ਬਨਾਉਂਣ ਲਈ ਵਚਨਬੱਧ
ਯੋਗੀ ਸਰਕਾਰ ਇਸ ਪ੍ਰਦੇਸ਼ ਨੂੰ ਉਤਰ ਪ੍ਰਦੇਸ਼ ਤੋ ਉਤਮ ਪ੍ਰਦੇਸ਼ ਬਨਾਉਂਣ ਲਈ ਵਚਨਬੱਧ

LEAVE A REPLY