ਜੋ ਵਿਅਕਤੀ 31 ਸਾਲਾਂ ਵਿਚ ਦਿਲੀ ਦੇ ਸਿੱਖ ਕਤਲੇਆਮ ਦੇ ਇਕ ਵੀ ਦੋਸ਼ੀ ਨੂੰ ਸਜ਼ਾ ਨਹੀ ਦਿਵਾ ਸਕਿਆ ਉਹ ਪੰਜਾਬੀਆਂ ਨਾਲ ਇਨਸਾਫ ਕਿਵੇ ਕਰੇਗਾ- ਭਾਈ ਰਾਮ ਸਿੰਘ

0
2427
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਤ੍ਰਿੰਗ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ ਨੇ ਆਮ ਆਦਮੀ ਪਾਰਟੀ  ਵਲੋ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਬਣਾਏ ਗਏ ਸ੍ਰ ਐਚ ਐਸ ਫੂਲਕਾ ਤੇ ਟਿਪਣੀ ਕਰਦਿਆਂ ਕਿਹਾ ਕਿ ਜੋ ਵਿਅਕਤੀ 31 ਸਾਲਾਂ ਵਿਚ ਦਿਲੀ ਦੇ ਸਿੱਖ ਕਤਲੇਆਮ ਦੇ ਇਕ ਵੀ ਦੋਸ਼ੀ ਨੂੰ ਸਜ਼ਾ ਨਹੀ ਦਿਵਾ ਸਕਿਆ ਉਹ ਪੰਜਾਬੀਆਂ ਨਾਲ ਇਨਸਾਫ ਕਿਵੇ ਕਰੇਗਾ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਭਾਈ ਰਾਮ ਸਿੰਘ ਨੇ ਕਿਹਾ ਕਿ ਇਉਂ ਮਹਿਸੂਸ ਹੋ ਰਿਹਾਹੈ ਕਿ ਜਿਵੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨਾਲ ਸ੍ਰ ਫੂਲਕਾ ਨੇ ਅੰਦਰਖਾਤੇ ਸਾਂਝ ਪਾਈ ਹੋਵੇ। ਜਿਸ ਕਾਰਨ ਕਰਕੇ ਅੱਜ ਤਕ ਸ੍ਰ ਫੂਲਕਾ ਕੌਮ ਨੂੰ ਇਨਸਾਫ ਨਹੀ ਦਿਵਾ ਸਕੇ। ਅਜਿਹੇ ਵਿਅਕਤੀ ਤੋ ਪੰਜਾਬ ਨੂੰ ਕੋਈ ਆਸ ਨਹੀ ਰਖਣੀ ਚਾਹੀਦੀ। ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਤਕ ਦੇਸ਼ ਵਿਚ ਕਾਂਗਰਸ ਦੀ ਹੀ ਬੀ ਟੀਮ ਦੀ ਭੁਮਿਕਾ ਨਿਭਾਅ ਰਹੀ ਹੈ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿਚ ਗੜਬੜ ਕੀਤੇਜਾਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਭਾਈ ਰਾਮ ਸਿੰਘ ਨੇ ਕਿਹਾ ਕਿ ਇੰਝ ਲਗ ਰਿਹਾ ਹੈ ਕਿ ਜਿਵੇ ਗੜਬੜੀ ਵੋਟਿੰਗ ਮਸ਼ੀਨਾਂ ਵਿਚ ਨਹੀ ਬਲਕਿ ਕੇਜਰੀਵਾਲ ਦੇ ਦਿਮਾਗ ਵਿਚ ਹੈ। ਉਨ•ਾਂ ਕਿਹਾ ਕਿ ਜਦ ਕੇਜਰੀਵਾਲ ਨੇ ਇਨ•ਾਂ ਮਸ਼ੀਨਾਂ ਨਾਲ ਦਿਲੀ ਵਿਧਾਨ ਸਭਾ ਚੋਣਾਂ ਵਿਚ ਜਿਤ ਹਾਸਲ ਕੀਤੀ ਸੀ ਤਾਂ ਇਹ ਮਸ਼ੀਨਾਂ ਠੀਕ ਸਨ। ਅੱਜ ਜਦ ਲੋਕਾਂ ਨੇ ਉਨ•ਾਂ ਦੀ ਪਾਰਟੀ ਨੂੰ ਬੂਰੀ ਤਰ•ਾਂ ਨਾਲ ਨਕਾਰ ਦਿੱਤਾ ਹੇ ਤਾਂ ਕੇਜਰੀਵਾਲ ਨੂੰ ਇਨ•ਾਂ ਮਸ਼ੀਨਾਂ ਵਿਚ ਗੜਬੜੀ ਨਜ਼ਰ ਆ ਰਹੀ ਹੈ। ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਪ੍ਰਤੀ ਕੋਈ ਵਿਜ਼ਨ ਨਹੀ ਹੈ ਇਸ ਪਾਰਟੀ ਦਾ ਵਿਜ਼ਨ ਸਿਰਫ ਪੰਜਾਬ ਦੀ ਸਤਾ ਹਾਸਲ ਕਰਨਾ ਹੈ। ਇਨ•ਾਂ ਨੂੰ ਇਹ ਸਮਝ ਲੈਣਾ ਚਾਹੀਦਾ ਸੀ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਵੋਟ ਪ੍ਰਤੀਸ਼ਤ ਦਿਨੋ ਦਿਨ ਤੇਜੀ ਨਾਲ ਘਟ ਰਿਹਾ ਹੈ। ਜੋ ਕਿ 2019 ਦੀਆਂ ਲੋਕ ਸਭਾ ਚੋਣਾਂ ਤਕ ਪੂਰੀ ਤਰ•ਾਂ ਨਾਲ ਖਤਮ ਹੋ ਜਾਵੇਗਾ।
ਭਾਈ ਰਾਮ ਸਿੰਘ
ਭਾਈ ਰਾਮ ਸਿੰਘ

LEAVE A REPLY