ਸ੍ਰੀ ਗੁਰੂ ਸਿੰਘ ਸਭਾ (ਰਜਿ) ਅੰਮ੍ਰਿਤਸਰ ਵਲੋ ਮਹੱਲਾ ਸਜਾਇਆ

0
180

ਖਾਲਸਾ ਪੰਥ ਦੀ ਚੜ•ਦੀ ਕਲਾ ਦੇ ਪ੍ਰਤੀਕ ਹੋਲਾ ਮੁਹੱਲਾ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪੂਰੀ ਚੜ•ਦੀ ਕਲਾ ਤੇ ਜਾਹੋ ਜਲਾਲ ਨਾਲ ਮਨਾਇਆ ਗਿਆ। ਇਸ ਪਵਿਤਰ ਦਿਹਾੜੇ ਤੇ ਸ੍ਰੀ ਗੁਰੂ ਸਿੰਘ ਸਭਾ (ਰਜਿ) ਅੰਮ੍ਰਿਤਸਰ ਵਲੋ ਮਹੱਲਾ ਸਜਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਮੁਹੱਲੇ ਦਾ ਨਗਰ ਕੀਰਤਨ ਸ਼ਹਿਰ ਦੇ ਵਖ ਵਖ ਬਜਾਰਾਂ ਵਿਚੋ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਇਆ। ਇਸ ਤੋ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੂਰਾ ਦਿਨ ਢਾਡੀ ਸਿੰਘਾਂ ਨੇ ਬੀਰ ਰਸ ਦੀਆਂ ਵਾਰਾਂ ਗਾਇਨ ਕਰਕੇ ਹੋਲੇ ਦੇ ਇਤਿਹਾਸ ਤੋ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੁਹੱਲੇ ਵਿਚ ਵਖ ਵਖ ਸ਼ਬਦੀ ਜਥੇ, ਗਤਕਾ ਅਖਾੜਿਆ ਤੋ ਇਲਾਵਾ ਸ਼ਹਿਰ ਭਰ ਦੀਆਂ ਸਿੱਖ ਸੰਸਥਾਵਾਂ ਦੇ ਆਗੂ ਸਾਮਲ ਹੋਏ। ਇਸ ਮੌਕੇ ਤੇ  ਸ੍ਰ ਅਨੁਪ ਸਿੰਘ ਵਿਰਦੀ, ਸ੍ਰ ਸੁਰਿੰਦਰ ਸਿੰਘ ਰੁਮਾਲਿਆ ਵਾਲੇ, ਰਣਬੀਰ ਸਿੰਘ ਚੋਪੜਾ, ਸੁਖਵਿੰਦਰ ਸਿੰਘ, ਹਰਮਨਜੀਤ ਸਿੰਘ, ਗੁਰਬਖਸ਼ ਸਿੰਘ ਬੇਦੀ, ਨਰਿੰਦਰਪਾਲ ਸਿੰਘ ਅਮੇ ਹੋਰ ਵੀ ਮੈਂਬਰ ਸ਼ਾਮਲ ਹੋਏ।

ਸ੍ਰੀ ਗੁਰੂ ਸਿੰਘ ਸਭਾ (ਰਜਿ) ਅੰਮ੍ਰਿਤਸਰ ਵਲੋ ਮਹੱਲਾ ਸਜਾਇਆ
ਸ੍ਰੀ ਗੁਰੂ ਸਿੰਘ ਸਭਾ (ਰਜਿ) ਅੰਮ੍ਰਿਤਸਰ ਵਲੋ ਮਹੱਲਾ ਸਜਾਇਆ

LEAVE A REPLY