ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋ

0
246
ਅੰਮ੍ਰਿਤਸਰ ਪੰਜਆਬ ਨਾਓ ਬਿਉਂਰੋ- ਸ਼ਾਹ ਮੁਹੰਮਦ ਨਾਮਕ ਇਕ ਮੁਸਲਮਾਨ ਲੇਖਕ ਸੀ ਜਿਸ  ਨੇ ਜੰਗਨਾਮਾਂ ਸਿੰਘਾਂ ਤੇ ਫਰੰਗੀਆ ਵਿਚ ਇਕ ਬੜੀ ਹੀ ਭਾਵਪੂਰਕ ਗਲ ਕੀਤੀ ਹੈ ਕਿ ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋ ਫੋਜਾਂ ਜਿਤ ਕੇ ਅੰਤ ਨੂੰ ਹਾਰੀਆਂ ਨੇ। ਅੱਜ ਲਗਦਾ ਹੈ ਕਿ ਇਹ ਗਲ ਮੌਜੂਦਾ ਪੰਥਕ ਹਲਾਤਾਂ ਨੂੰ ਧਿਆਨ ਵਿਚ ਰਖ ਕੇ ਲਿਖੀ ਗਈ ਹੈ। ਮੈ ਸਿੱਖ ਇਤਿਹਾਸ ਦੇ ਰਾਜ ਵਾਲੇ ਭਾਗ ਨੂੰ ਜਦ ਜਦ ਵੀ ਵਾਚਦਾ ਹਾਂ ਤਾਂ ਬੜੀ ਹੈਰਾਨਗੀ ਹੁੰਦੀ ਹੈ ਕਿ ਅਸੀ ਉਹੀ ਸਿੱਖ ਹਾਂ ਜਿੰਨਾਂ ਕੋਲੋ ਕਲ ਤਕ ਵਖ ਵਖ ਰਾਜਾਂ ਦੇ ਰਾਜੇ   ਆਪਣਾ ਰਾਜ ਬਚਾਉਂਣ ਲਈ ਤਰਲੇ ਲੈਣ ਲਈ ਆਉਂਦੇ ਰਹੇ।
ਬੀਤੇ ਕਲ ਮੇਰੀ ਇਕ ਪੰਥਕ ਆਗੂ ਨਾਲ ਮੁਲਾਕਾਤ ਹੋਈ। ਉਸ ਦੀ ਗਲ ਸੁਣ ਕੇ ਸਿਰ ਸ਼ਰਮ ਨਾਲ ਨੀਵਾਂ ਹੋ ਰਿਹਾ ਸੀ। ਸ਼ਰਮ ਆ ਰਹੀ ਸੀ ਕਿ ਇਤਿਹਾਸ ਮੇਰਾ ਨਾਮ ਵੀ ਕਾਲੇ ਅਖਰਾਂ ਵਿਚ ਲਿਖੇਗਾ ਕਿਉਂਕਿ ਮੈ ਵੀ  ਸ਼ਾਇਦ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ  ਨਾਲ ਨਹੀ ਨਿਭਾਅ ਸਕਿਆ।
ਗਲ ਇਹ ਸੁਣੀ ਕਿ  ਕੁਝ ਸਿੱਖ ਆਗੂ ਪੰਜਾਬ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਤਰਲੇ ਲੈਣ ਲਈ ਜਾ ਪੁੱਜੇ ਕਿ ਆ ਕੇ ਸਾਡੀ ਅਗਵਾਈ ਕਰੋ। ਇਕ ਧੜਾ ਤਾਂ ਸ਼ਰੇਆਮ ਅਰਵਿੰਦ ਕੇਜਰੀਵਾਲ ਦੀ ਹਮਾਇਤ ਤੇ ਉਤਰ ਆਇਆ। ਇਹ ਜਾਣਦੇ ਹੋਏ ਵੀ ਅਰਵਿੰਦ ਕੇਜਰੀਵਾਲ ਦੇ ਮੰਤਰੀ 20 ਵੀ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ  ਲਈ ਕਿਸ ਤਰ•ਾਂ ਦੀ ਸ਼ਬਦਾਵਲੀ ਵਰਤਦੇ ਹਨ। ਸੋ ਸੰਤਾਂ ਦੇ ਇਹ ਅਖੋਤੀ ਵਾਰਸ ਕੇਜਰੀਵਾਲ ਦੇ ਦਰਬਾਰ ਵਿਚ ਹਾਜਰ ਹੋ ਗਏ ਕਿ ਤੁਸੀ ਪੰਜਾਬ ਆਓ ਤੇ ਚੋਣ ਲੜੋ, ਰਾਜ ਜਿਤ ਕੇ ਸਾਡੀ ਝੋਲੀ ਪਾ ਦਿਓ ਅਸੀ ਤੁਹਾਡੇ ਬੂਟ ਗਦੀ ਤੇ ਰਖ ਕੇ ਰਾਜ ਕਰਾਂਗੇ।
ਦੂਜੀ ਧਿਰ ਨਿਤੀਸ਼ ਕੁਮਾਰ ਕੋਲ ਗਈ ਪਰ ਰਾਜ ਲਈ ਮੰਗ ਨਹੀ ਕਰ ਸਕੀ ਕਿਉਂਕਿ ਇਹ ਧਿਰ  ਭਾਰਤੀ ਚੋਣ ਪ੍ਰਣਾਲੀ ਵਿਚ ਕੁਝ ਹਦ ਤਕ ਯਕੀਨ ਕਰਦੀ ਹੈ ਪਰ ਸਿੱਧੇ ਤੌਰ ਤੇ ਭਾਰਤੀ ਰਾਜ ਪ੍ਰਣਾਲੀ ਦੀ ਵਿਰੋਧੀ ਹੈ। ਇਸ ਧਿਰ ਦਾ ਮਕਸਦ ਖਿਤੇ ਵਿਚ ਅਜਾਦ ਸਿੱਖ ਰਾਜ ਕਾਇਮ ਕਰਨਾ ਹੈ।
ਖੈਰ ਮੇਰਾ ਮਕਸਦ ਇਨ•ਾਂ ਦਾ ਪਾਜ ਉਘੇੜਣਾ ਜਾਂ ਇਨ•ਾਂ ਦੇ ਕਾਰਨਾਮੇ ਜਨਤਕ ਕਰਨਾ ਨਹੀ ਸੀ ਮੇਰਾ ਮਕਸਦ ਤਾਂ ਸਿਰਫ ਇਨਾਂ ਸੀ ਕਿ ਕਿਸੇ ਦੇ ਮੋਢੇ ਤੇ ਰਾਜ ਕਰਨ ਦਾ ਸ਼ੋਕ ਹੈ ਤਾਂ ਫਿਰ ਪੰਜਾਬ ਵਿਚ ਹੀ ਬਦਲ ਲਭ ਲਓ ਕਿਉਂ ਜਾ ਕੇ ਸਿੱਖ ਹੋਣ ਦੇ ਮਾਨ ਸਨਮਾਨ ਨੂੰ ਢਾਹ ਲਗਾ ਰਹੇ ਹੋ।

 

LEAVE A REPLY