ਮੌਜੂਦਾ ਨਿਜਾਮ ਤੋਂ ਛੁਟਕਾਰਾ ਪਾਉਣ ਲਈ 10 ਨਵੰਬਰ ਦਾ ਸਰਬਤ ਖਾਲਸਾ ਜਰੂਰੀ: ਭਾਈ ਭਿਉਰਾ, ਤਾਰਾ, ਲਾਹੋਰੀਆ ਅਤੇ ਖਾਨਪੁਰੀ

0
16498

ਦਿੱਲੀ: (ਪੰਜਆਬ ਨਾਉ ਬਿਊਰੋ), ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਦਿਆ ਸਿੰਘ ਲਾਹੋਰੀਆ, ਚੰਡੀਗੜ ਦੀ ਬੂਡੈਲ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਤਾਰਾ ਅਤੇ ਜਮਾਨਤ ਤੇ ਚਲ ਰਹੇ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੇ ਅਪਣੇ ਸੀਮਿਤ ਵਸੀਲਿਆਂ ਰਾਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਅਤੇ ਸਰਬਤ ਖਾਲਸਾ ਰਾਹੀ ਚੂੰਨੇ ਜਾਣ ਵਾਲੇ ਨਵੇਂ ਜੱਥੇਦਾਰ ਦੇ ਮਾਮਲੇ ਵਿਚ ਸ਼ਮੁਲਿਅਤ ਕਰਦੇ ਹੋਏ ਪ੍ਰੈਸ ਨੂੰ ਭੇਜੇ ਬਿਆਨ ਵਿਚ ਬੀਤੀ ਰਾਤ ਪਿੰਡ ਮੋਗਾ ਵਿਖੇ ਵਾਪਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁੜ ਬੇਅਦਬੀ ਦਾ ਸਖਤ ਰੋਸ ਪ੍ਰਗਟ ਕੀਤਾ ਤੇ ਕਿਹਾ ਕਿ ਹੈਰਾਨੀ ਦੀ ਗਲ ਇਹ ਹੈ ਕਿ ਲਗਾਤਾਰ ਇਸ ਤਰਹਾਂ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਵੀ ਸਮੇਂ ਦੀ ਸਰਕਾਰ ਦੇ ਕੰਨ, ਅੱਖਾਂ ਅਜ ਵੀ ਬੰਦ ਹਨ ਤੇ ਉਹ ਗੁਰੂ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਤੇ ਸਾਡੇ ਜੱਥੇਦਾਰ ਹੁਣ ਵੀ ਘੁਰਾੜੀਆਂ ਮਾਰਦੇ ਹੋਏ ਇਸਤੀਫਾ ਦੇਣ ਤੋਂ ਇਨਕਾਰੀ ਹੋਏ ਬੈਠੇ ਹਨ । ਉਪਰੰਤ ਉਨ੍ਹਾਂ ਕਿਹਾ ਕਿ ਇਸੇ ਮਾਮਲੇ ਵਿਚ ਅਸੀ ਸਮੂਹ ਬੰਦੀ ਸਿੰਘ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਪੰਥਕ ਜੱਥੇਬੰਦੀਆਂ ਨੇ 10 ਨਵੰਬਰ ਨੂੰ ਪੰਜਾਬ ਦੀ ਪਵਿਤਰ ਧਰਤੀ ਤੇ ਸਰਬਤ ਖਾਲਸਾ ਜਾਂ ਪੰਥਕ ਕਨਵੈਨਸ਼ਨ ਦਾ ਉਪਰਾਲਾ ਕੀਤਾ ਹੈ ਉਸ ਵਿਚ ਸਮੂਹ ਖਾਲਸਾ ਪੰਥ ਨੂੰ ਵੱਧ ਚੜ੍ਹ ਕੇ ਸ਼ਮੂਲਿਅਤ ਕਰਨੀ ਚਾਹੀਦੀ ਹੈ ਜਿਸ ਨਾਲ ਗੁਰੂ ਪੰਥ ਦੀਆਂ ਦਰਪੇਸ਼ ਮੁਸ਼ਕਿਲਾਂ ਅਤੇ ਗੰਭੀਰ ਚੁਨੌਤਿਆਂ ਖਿਲਾਫ ਕੋਈ ਅਸਰਦਾਰ ਨਤੀਜਾ ਸਾਹਮਣੇ ਆ ਸਕੇ ।
ਉਨ੍ਹਾ ਕਿਹਾ ਕਿ ਕੂਝ ਕੁ ਪੰਥਕ ਜੱਥੇਬੰਦੀਆਂ ਵਲੋਂ ਅਤੇ ਸਿੱਖ ਬੁੱਧੀਜੀਵੀਆਂ ਨੇ 10 ਤਰੀਕ ਨੂੰ ਹੋ ਰਹੇ ਪੰਥਕ ਇੱਕਠ ਦੇ ਤੌਰ ਤਰੀਕਿਆਂ ਅਤੇ ਇਸ ਇੱਕਠ ਦੇ ਨਾਂਅ ਉਪਰ ਇਤਰਾਜ ਚੁੱਕੇ ਹਨ। ਇਨ੍ਹਾਂ ਇਤਰਾਜਾਂ ਦੇ ਬਾਵਜੂਦ ਵੀ ਅਸੀ ਸਾਰਿਆਂ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਹਾਲਾਤਾਂ ਨੂੰ ਦੇਖਦੇ ਹੋਏ ਇਸ ਇੱਕਠ ਵਿਚ ਵੱਧ ਤੋਂ ਵੱਧ ਸ਼ਮੂਲਿਅਤ ਕਰਕੇ ਇਸ ਰਾਹੀ ਕੌਮ ਦੇ ਭਲੇ ਲਈ, ਮੌਜੂਦਾ ਨਿਜ਼ਾਮ ਨੂੰ ਬਦਲਣ ਲਈ ਜੋਰਦਾਰ ਹੰਭਲਾ ਮਾਰਨਾ ਚਾਹੀਦਾ ਹੈ ਤੇ ਆਏ ਹੋਏ ਇਸ ਮੌਕੇ ਦੀ ਦੁਰਵਰਤੋਂ ਨਹੀ ਕਰਨੀ ਚਾਹੀਦੀ ਹੈ ।
ਉਨ੍ਹਾਂ ਕਿਹਾ ਕਿ ਇਸ ਸਰਬਤ ਖਾਲਸਾ ਇੱਕਠ ਦਾ ਜਿਹੜੀਆਂ ਜੱਥੇਬੰਦੀਆਂ ਨੇ ਐਲਾਨ ਕੀਤਾ ਹੈ, ਉਨ੍ਹਾਂ ਨੂੰ ਸਾਡੀ ਅਪੀਲ ਹੈ ਕਿ ਇੱਕਠ ਦੇ ਦਿਨ ਬਹੁਤ ਥੋੜੇ ਰਹਿ ਗਏ ਹਨ, ਇਸ ਲਈ ਆਪ ਸਾਰੇ ਪੰਥ ਦੀਆਂ ਸਮੂਹ ਰਾਜਸੀ, ਧਾਰਮਿਕ, ਨਿੰਹਗ ਜੱਥੇਬੰਦੀਆਂ, ਫੈਡਰੇਸ਼ਨਾ, ਸੰਤ ਸਮਾਜ, ਸਿੰਘ ਸਭਾਵਾਂ ਅਤੇ ਸਮੂਹ ਵਿਦੇਸ਼ੀ ਸੰਸਥਾਵਾਂ ਤਕ ਅਪਣੀ ਪਹੁੰਚ ਬਣਾ ਕੇ ਇਨ੍ਹਾਂ ਨਾਲ ਤਾਲਮੇਲ ਬਣਾ ਕੇ ਇਸ ਨੂੰ ਅਸਲ ਰੂਪ ਵਿਚ “ਸਰਬਤ ਖਾਲਸਾ” ਬਣਾ ਕੇ ਅਪਣਾ ਫਰਜ ਕੀਤਾ ਜਾਏ । ਸਾਡੀ ਇਨ੍ਹਾਂ ਨੂੰ ਇਹ ਵੀ ਅਪੀਲ ਹੈ ਕਿ ਇਸ ਲਈ ਇਕ ਦੂਰਅੰਦੇਸ਼ੀ ਠੋਸ ਏਜੰਡਾ ਤਿਆਰ ਕਰਨਾ ਚਾਹੀਦਾ ਹੈ ਜਿਸ ਨੂੰ ਪੜ ਸੁਣ ਕੇ ਉਥੇ ਹਾਜਿਰ ਸੰਗਤਾਂ ਜੈਕਾਰੇ ਦੀ ਗੁੰਜਾਂ ਵਿਚ ਤੁਹਾਡੇ ਵਲੋਂ ਰੱਖੇ ਗਏ ਮੱਤੇਆਂ ਦੀਆਂ ਪ੍ਰੋੜਤਾ ਕਰਨ ।
ਉਨ੍ਹਾਂ ਕਿਹਾ ਕਿ ਅਜ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਹਨ, ਅਤੇ ਜੋ ਸਮੂਹ ਪੰਥ ਨੇ ਇਕਠੀਆਂ ਹੋ ਕੇ ਗੁਰੂ ਪੰਥ ਨੂੰ ਬਹਾਲ ਕਰਨ ਲਈ ਵਰਦੀਆਂ ਗੋਲ਼ੀਆਂ ਦੀ ਪਰਵਾਹ ਕੀਤੇ ਬਿਨਾਂ ਪੰਥ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜੁਆਬ ਦਿੱਤਾ ਹੈ, ਉਸ ਪਿੱਛੇ ਸਾਡੀ ਜਾਨ ਨਾਲੋਂ ਪਿਆਰੇ ਚਵਰ ਛਤਰ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ ਜਿਸ ਨੂੰ ਪੜ ਕੇ ਅਸੀ ਬਿਨਾਂ ਕਿਸੇ ਭੈਅ ਤੋਂ ਦੁਸ਼ਮਣ ਨੂੰ ਮੂੰਹ ਤੋੜਵਾਂ ਜੁਆਬ ਦੇਣ ਲਈ ਤਿਆਰ ਬਰ ਤਿਆਰ ਹੋ ਜਾਦੇਂ ਹਾਂ ।
ਉਨ੍ਹਾਂ ਕਿਹਾ ਕਿ ਸਾਨੂੰ ਇਸ ਗਲ ਦਾ ਵੀ ਪੱਕਾ ਯਕੀਨ ਹੈ ਕਿ ਹਾਲ ਦੇ ਦਿਨਾਂ ਵਿਚ ਵਾਪਰੀਆਂ ਪੰਥ ਵਿਰੋਧੀ ਸਮੂਹ ਘਟਨਾਵਾਂ ਪਿੱਛੇ ਅਤਿ ਘਟੀਆ ਅਤੇ ਜ਼ਲੀਲ ਇਨਸਾਨ ਸੌਧਾ ਸਾਧ ਰਾਮ ਰਹੀਮ ਦੇ ਚੇਲੇ ਹਨ । ਸਾਨੂੰ ਇਹ ਵੀ ਯਕੀਨ ਹੈ ਕਿ ਇਨ੍ਹਾਂ ਸਾਰੀ ਕਾਰਵਾਈਆਂ ਦੀ ਸਾਜਿਸ਼ ਡੇਰਾ ਸੌਧਾ ਸਾਧ ਦੇ ਹੈਡਕੁਆਰਟਰ ਸਿਰਸਾ ਵਿਖੇ ਰਚੀ ਗਈ ਹੋਵੇਗੀ ਤੇ ਇਨ੍ਹਾਂ ਸਾਰੇ ਮਾਮਲੇਆਂ ਦੇ ਮੁੱਖ ਦੋਸ਼ੀ ਵੀ ਉਥੇ ਸਹੀ ਸਲਾਮਤ ਸੁਰਖਿਆਂ ਛਤਰੀ ਹੇਠ ਪਨਾਹ ਲਈ ਬੈਠੇ ਹਨ ।
ਅੰਤ ਵਿਚ ਉਨ੍ਹਾਂ ਨੇ ਕਿਹਾ ਕਿ ਖਾਲਸਾ ਜੀ, ਇਸ ਅਤਿ ਬਿਖੜੇ ਸਮੇਂ ਵਿਚ ਪੰਥਕ ਏਕਤਾ ਤੋਂ ਬਿਨਾਂ ਕੋਈ ਵੀ ਨਤੀਜਾ ਨਹੀ ਨਿਕਲਣਾ ਹੈ । ਇਸ ਲਈ ਅਸੀ ਸਮੂਹ ਬੰਦੀ ਸਿੰਘ ਬਾਰ ਬਾਰ ਅਪੀਲ ਕਰਦੇ ਹਾਂ ਕਿ ਪੰਥਕ ਹਿਤਾਂ ਨੂੰ ਧਿਆਨ ਵਿਚ ਰਖਦੇ ਹੋਏ ਆਪਸੀ ਧੜੇ ਬੰਦੀ ਤੋਂ ਉਪਰ ਉਠ ਕੇ ਪੰਥਕ ਏਕਤਾ ਦਾ ਸਬੂਤ ਦੇਦੇਂ ਹੋਏ ਸਰਬਤ ਖਾਲਸਾ ਵਿਚ ਵੱਧ ਤੋਂ ਵੱਧ ਹਾਜਿਰਆਂ ਭਰ ਕੇ ਮੌਜੂਦਾ ਨਿਜਾਮ ਨੂੰ ਬਦਲਣ ਵਿਚ ਅਪਣਾ ਸਹਿਯੋਗ ਦੇਣਾ ਚਾਹੀਦਾ ਹੈ।

LEAVE A REPLY