ਜੇਹਲਮ ਐਕਸਪ੍ਰੈੱਸ ਰੇਲ ਗੱਡੀ ਦੇ ਡੱਬੇ ਪਟੜੀ ਤੋਂ ਉਤਰਨ ਕਾਰਨ 81 ਰੇਲ ਗੱਡੀਆਂ ਰੱਦ!

0
233
ਫਿਲੌਰ : (ਪੰਜਆਬ ਨਾਉ ਬਿਉਰੋ), ਅੱਜ ਸਵੇਰੇ ਜੰਮੂ ਤੋਂ ਦਿੱਲੀ ਜਾ ਰਹੀ ਜੇਹਲਮ ਐਕਸਪ੍ਰੈੱਸ ਰੇਲ ਗੱਡੀ ਦੇ 10 ਡੱਬੇ ਪਟੜੀ ਤੋਂ ਉਤਰ ਜਾਣ ਤੋਂ ਬਾਅਦ ਇਸ ਰੂਟ ਉੱਤੇ ਜਾਣ ਵਾਲੀਆਂ ਕਈ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਇਸ ਹਾਦਸੇ ਵਿੱਚ 4 ਯਾਤਰੀ ਵੀ ਜ਼ਖਮੀ ਹੋਏ ਸਨ। ਜਾਣਕਾਰੀ ਮੁਤਾਬਿਕ ਜਲੰਧਰ ਤੋਂ ਲੁਧਿਆਣਾ ਦੇ ਵਿਚਕਾਰ ਫਿਲੌਰ ਨੇੜੇ ਸਵੇਰੇ ਕਰੀਬ 3 ਵਜੇ ਇਹ ਹਾਦਸਾ ਵਾਪਰਿਆ ਸੀ। ਜੇਹਲਮ ਐਕਸਪ੍ਰੈੱਸ ਅਚਾਨਕ ਡੀਰੇਲ ਹੋ ਗਈ ਅਤੇ ਗੱਡੀ ਦੇ 10 ਡੱਬੇ ਪਟੜੀ ਤੋਂ ਉਤਰ ਗਏ।
        ਇਸ ਘਟਨਾ ਦੋਰਾਨ 4 ਯਾਤਰੀ ਜ਼ਖਮੀ ਹੋ ਗਏ ਸਨ। ਜ਼ਖਮੀਆਂ ਨੂੰ ਤੁਰੰਤ ਫਿਲੌਰ ਦੇ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇੱਥੋਂ ਤਿੰਨ ਯਾਤਰੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਰੇਲਵੇ ਅਧਿਕਾਰੀ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।
        ਇਸ ਹਾਦਸੇ ਦੇ ਚੱਲਦਿਆਂ 4 ਟਰੇਨਾਂ ਰੱਦ ਕੀਤੀਆਂ ਗਈਆਂ ਹਨ। ਰੱਦ ਕੀਤੀਆਂ ਗਈਆਂ ਟਰੇਨਾਂ ‘ਚ 12242 ਅੰਮ੍ਰਿਤਸਰ- ਚੰਡੀਗੜ੍ਹ ਟਰੇਨ, 14682 ਜਲੰਧਰ- ਨਵੀਂ ਦਿੱਲੀ, 12640 ਅੰਮ੍ਰਿਤਸਰ- ਨਵੀਂ ਦਿੱਲੀ,  12054 ਅੰਮ੍ਰਿਤਸਰ-ਹਰਿਦੁਆਰ ਟਰੇਨ ਸ਼ਾਮਲ ਹਨ।
      ਰੇਲਵੇ ਨੇ ਇਸ ਰੂਟ ਉੱਤੇ ਜਾਣ ਵਾਲੀਆਂ 81 ਗੱਡੀਆਂ ਰੱਦ ਕੀਤੀਆਂ ਹਨ। ਹਾਦਸੇ ਤੋਂ ਬਾਅਦ ਰੇਲਵੇ ਨੇ ਤੁਰੰਤ ਕਾਰਵਾਈ ਕਰਦਿਆਂ ਕਈ ਘੰਟਿਆਂ ਲਈ ਇਸ ਰੂਟ ਉੱਤੇ ਜਾਣ ਵਾਲੀਆਂ 81 ਗੱਡੀਆਂ ਰੱਦ ਕਰ ਦਿੱਤੀਆਂ। ਡੀਐਰਐਮ ਅਨੁਜ ਪ੍ਰਕਾਸ਼ ਅਤੇ ਐਡੀਸ਼ਨਲ ਡੀਆਰਐਮ ਅਸ਼ਾਤੋਸ਼ ਪੰਤ ਹਾਦਸੇ ਤੋਂ ਬਾਅਦ ਤੁਰੰਤ ਘਟਨਾ ਵਾਲੀ ਥਾਂ ਉੱਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਰੇਲਵੇ ਨੇ ਹੇਠ ਲਿਖੀਆਂ ਰੇਲਾਂ ਰੱਦ ਕੀਤੀਆਂ ਹਨ : –
14682 Jalandhar-New Delhi Intercity
12460 Amritsar-New Delhi Intercity
12054 Amritsar-Hardwar Janshatabdi
12242 Amritsar-Chandigarh Superfast
         ਇਸ ਦੇ ਨਾਲ ਹੀ ਰੇਲਵੇ ਨੇ ਹਾਦਸੇ ਸਬੰਧੀ ਜਾਣਕਾਰੀ ਲਈ ਹੈਲਪ ਲਾਈਨ ਵੀ ਸ਼ੁਰੂ ਕੀਤੀ ਹੈ ਜਿਸ ਦੇ ਨੰਬਰ ਹਨ – Jammu: 0191-2470166,  Jalandhar: 0181-2225966,  Ludhiana: 0161-2750501,  Delhi: 011-23342954,  Amritsar: 0183-2225087,  Pathankot: 0186-2233532

LEAVE A REPLY