ਪੰਜ ਪਿਆਰਿਆਂ ਨੇ 10 ਨਵੰਬਰ 2016 ਨੂੰ ਸ਼੍ਰੀ ਦਮਦਮਾ ਸਾਹਿਬ ਚ ਬੁਲਾਏ ਸਰਬੱਤ ਖਾਲਸਾ ਦੀ ਅਗੁਵਾਈ ਕਬੂਲੀ !

0
200

ਅੰਮ੍ਰਿਤਸਰ (ਪੰਜਆਬ ਨਾਉ ਬਿਉਰੋ), ਸਰਬੱਤ ਖਾਲਸਾ ਵਲੋਂ ਨਾਮਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ 10 ਨਵੰਬਰ 2016 ਦੇ ਤਖ਼ਤ ਸ਼੍ਰੀ ਦਮਦਮਾ ਸਾਹਿਬ ‘ਚ ਬੁਲਾਏ ਗਏ ਸਰਬੱਤ ਖਾਲਸਾ ਸਮਾਗਮ ਦੀ ਅਗਵਾਈ ਪੰਜ ਪਿਆਰਿਆਂ ਨੂੰ ਸੌਂਪੇ ਜਾਣ ਤੋਂ ਬਾਅਦ ਅੱਜ ਪੰਜ ਪਿਆਰੇ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੰਗਲ ਸਿੰਘ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਅਤੇ ਭਾਈ ਤਰਲੋਕ ਸਿੰਘ ਨੇ ਇਸ ਜਿੰਮੇਵਾਰੀ ਨੂੰ ਕਬੂਲ ਕਰਦਿਆਂ ਐਲਾਨ ਕੀਤਾ ਹੈ ਕਿ 10 ਨਵੰਬਰ 2016 ਦੇ ਸਰਬੱਤ ਖਾਲਸਾ ਦੀ ਅਗਵਾਈ ਕਬੂਲ ਕਰ ਲਈ ਹੈ। ਅੰਮ੍ਰਿਤਸਰ ‘ਚ ਮੀਡੀਆ ਨਾਲ ਗੱਲ ਕਰਦਿਆਂ ਭਾਈ ਸਤਨਾਮ ਸਿੰਘ ਖੰਡੇਵਾਲੇ ਨੇ ਕਿਹਾ ਕਿ ਪੁਰਾਤਨ ਰਵਾਇਤਾਂ ਮੁਤਾਬਿਕ ਅਸੀਂ ਕੇਵਲ ਸੰਗਤ ਵਲੋਂ ਲਏ ਫੈਸਲੇ ਹੀ ਜਾਰੀ ਕਰਨੇ ਹਨ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਦੀ ਮਹਾਂਨ ਸੰਸਥਾ ਨੂੰ ਸੁਚਾਰੁ ਅਤੇ ਸਿਧਾਂਤਕ ਪ੍ਰਣਾਲੀ ਨਾਲ ਚਲਾਉਣ ਲਈ ਵਿਧੀ-ਵਿਧਾਨ ਬਣਾਇਆ ਜਾਏਗਾ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਬਿਆਨ ਤੇ ਸਵਾਲ ਚੁੱਕਣ ਤੇ ਉਹਨਾ ਕਿਹਾ ਕੀ ਇਸ ਬਾਰੇ ਮਾਨ ਭਾਈ ਜਗਤਾਰ ਸਿੰਘ ਹਵਾਰਾ ਕੋਲੋਂ ਸਪਸ਼ਟ ਕਰਨ।

LEAVE A REPLY