ਸ਼ਰੇਆਮ ਦਿਨ ਦਿਹਾੜੇ ਚੋਰਾਂ ਨੇ ਫੌਜ਼ੀ ਦੇ ਘਰ ਕੀਤੀ ਚੋਰੀ,ਇੱਕ ਚੋਰ ਮੌਕੇ ਤੇ ਕਾਬੂ ਬਾਕੀ ਹੋਏ ਫਰਾਰ।

0
234

ਜੰਡਿਆਲਾ ਗੁਰੂ: (ਕੁਲਜੀਤ ਸਿੰਘ)_20161004_141229, ਇਸ ਸਮੇ ਜੰਡਿਆਲਾ ਗੁਰੂ ਅਤੇ ਇਸਦੇ ਆਸਪਾਸ ਇਲਾਕਿਆਂ ਵਿੱਚ ਚੋਰੀਂ ਦੀਆ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ।ਇਸੇ ਤਰਾਂ ਜੰਡਿਆਲਾ ਗੁਰੂ ਦੇ ਨਜ਼ਦੀਕ ਪੈਂਦੇ ਪਿੰਡ ਧਾਰੜ ਵਿੱਚ ਚੋਰਾਂ ਨੇ ਇੱਕ ਫੌਜੀ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ।ਜਾਣਕਾਰੀ ਦਿੰਦੇ ਹੋਏ ਸ਼ਿੰਦਰਪਾਲ ਕੌਰ ਪਤਨੀ ਰਵਿੰਦਰ ਸਿੰਘ ਪਿੰਡ  ਵਾਸੀ ਧਾਰੜ ਨੇ ਦੱਸਿਆ ਕਿ ਉਸਦੇ ਪਤੀ ਆਰਮੀ ਵਿੱਚ ਡਿਊਟੀ ਕਰਦੇ ਹਨ ।ਇੱਥੇ ਉਹ ਘਰ ਵਿੱਚ ਆਪਣੇ ਤਿੰਨ ਬੱਚਿਆਂ ਸਮੇਤ ਰਹਿ ਰਹੀ ਹੈ।ਅੱਜ ਸਵੇਰੇ ਉਹ ਕਿਸੇ ਕੰਮ ਕਰੀਬ 10 ਵਜੇ ਘਰ ਤੋਂ ਬਾਹਰ ਗਈ ਹੋਈ ਸੀ।ਜਦੋਂ ਉਹ ਥੋੜੀ ਦੇਰ ਬਾਅਦ ਵਾਪਿਸ ਘਰ ਪਹੁੰਚੀ ਤਾ ਦੇਖਿਆ ਕਿ ਘਰ ਦਾ ਸਾਮਾਨ ਖਿਲਰਿਆ ਹੋਇਆ ਸੀ।ਅਲਮਾਰੀ ਤੇ ਪੇਟੀ ਦੇ ਜਿੰਦੇ ਟੁਟੇ ਹੋਏ ਸਨ।ਉਸਨੇ ਦੇਖਿਆ ਕਿ ਗਲੀ ਵਾਲੇ ਪਾਸਿਉਂ ਚੋਰ ਇੱਕ ਖਿੜਕੀ ਜੋ ਕਿ ਥੋੜੀ ਖਰਾਬ ਸੀ ਰਾਹੀਂ ਘਰ ਵਿੱਚ ਦਾਖਿਲ ਹੋਏ ।ਚੋਰਾਂ ਨੇ ਘਰ ਵਿੱਚ ਰੱਖੇ ਗਹਿਣੇ ਜਿਨ੍ਹਾਂ ਵਿੱਚ ਮੁੰਦਰੀ ,ਕੰਨਾਂ ਦੀਆ ਵਾਲੀਆਂ ,ਹਾਰ ,ਸੋਨੇ ਦਾ ਕੜਾ ਅਤੇ ਘਰ ਵਿੱਚ ਪਈ ਨਗਦੀ ਕਰੀਬ 40 ਹਜ਼ਾਰ ਰੁਪਏ ਗਾਇਬ ਸੀ।ਇਹਨਾਂ ਵਿੱਚ ਲੋਕਾਂ ਦੀ ਮਦਦ ਨਾਲ ਇੱਕ ਚੋਰ ਨੂੰ ਕਾਬੂ ਕਰ ਲਿਆ ਜਦਕਿ ਬਾਕੀ ਮੌਕੇ ਤੋਂ ਫਰਾਰ ਹੋ ਗਏ।ਫੜੇ ਗਏ ਚੋਰ ਦੀ ਪਹਿਚਾਣ
ਲਵਲੀ ਪੁੱਤਰ ਕੁਲਵੰਤ ਸਿੰਘ ਪਿੰਡ ਧਾਰੜ ਦੇ ਰੂਪ ਵਿੱਚ ਹੋਈ ।ਪੁਲਿਸ ਵੱਲੋਂ ਉਕਤ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ ।ਜਦਕਿ ਇਸ ਤੋਂ।ਪੁੱਛਗਿੱਛ ਹੋਣ ਤੇ ਦੂਜੇ ਇਸਦੇ ਸਾਥੀਆਂ ਦੀ ਵੀ ਫੜੇ ਜਾਣ ਦੀ ਉਮੀਦ ਹੈ।

LEAVE A REPLY